ਲੇਵੀ ਦਾ ਪਰਿਵਾਰ
1. ਲੇਵੀ ਦੇ ਉੱਤਰਾਧਿਕਾਰੀ ਲੇਵੀ ਦੇ ਪੁੱਤਰਾਂ ਦੇ ਨਾਂ ਸਨ: ਗੋਰਸ਼ੇਨ, ਕਹਾਥ ਅਤੇ ਮਰਾਰੀ।
2. ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ ਅੱਗੋਂ ਕਹਾਥ ਦੇ ਪੁੱਤਰ ਸਨ।
3. ਅਮਰਾਮ ਦੇ ਬੱਚੇ ਸਨ ਹਾਰੂਨ, ਮੂਸਾ ਅਤੇ ਮਿਰਯਮ। ਹਾਰੂਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ।
4. ਅਲਆਜ਼ਾਰ ਫ਼ੀਨਹਾਸ ਦਾ ਪਿਤਾ ਸੀ ਅਤੇ ਫ਼ੀਨਹਾਸ ਅਬੀਸ਼ੂਆ ਦਾ।
5. ਅਬੀਸ਼ੂਆ ਬੁੱਕੀ ਦਾ ਪਿਤਾ ਸੀ ਅਤੇ ਬੁੱਕੀ ਉਜ਼ੀ ਦਾ ਪਿਤਾ ਸੀ।
6. ਉਜ਼ੀ ਜ਼ਰਹਯਾਹ ਦਾ ਪਿਤਾ ਅਤੇ ਉਸਦਾ ਪੁੱਤਰ ਮਰਾਯੋਥ ਸੀ।
7. ਮਰਾਯੋਥ ਅਮਰਯਾਹ ਦਾ ਪਿਤਾ ਸੀ ਅਤੇ ਅਮਰਯਾਹ ਤੋਂ ਅਹੀਟੂਬ ਜੰਮਿਆ।
8. ਅਹੀਟੂਬ ਸਾਦੋਕ ਦਾ ਪਿਤਾ ਅਤੇ ਉਸਦਾ ਪੁੱਤਰ ਅਹੀਮਾਅਸ ਸੀ।
9. ਅਹੀਮਾਅਸ ਅਜ਼ਰਯਾਹ ਦਾ ਪਿਤਾ ਅਤੇ ਅਜ਼ਰਸਾਹ ਯੋਹਾਨਾਨ ਦਾ ਪਿਤਾ ਸੀ।
10. ਅਜ਼ਰਯਾਹ ਯੋਹਾਨਾਨ ਦਾ ਪਿਤਾ ਸੀ। (ਇਹ ਉਹੀ ਅਜ਼ਰਯਾਹ ਸੀ ਜਿਹੜਾ ਯਰੂਸ਼ਲਮ ਵਿੱਚ, ਸੁਲੇਮਾਨ ਦੁਆਰਾ ਬਣਾਏ ਗਏ ਮੰਦਰ ਵਿੱਚ ਜਾਜਕ ਵਜੋਂ ਕੰਮ ਕਰਦਾ ਹੁੰਦਾ ਸੀ।)
11. ਅਜ਼ਰਯਾਹ ਅਮਰਯਾਹ ਦਾ ਪਿਤਾ ਸੀ ਤੇ ਅਮਰਯਾਹ ਅਹੀਟੂਬ ਦਾ।
12. ਅਹੀਟੂਬ ਤੋਂ ਸਾਦੋਕ ਪੈਦਾ ਹੋਇਆ ਤੇ ਸਾਦੋਕ ਤੋਂ ਸ਼ੱਲੂਮ।
13. ਸ਼ੱਲੂਮ ਹਿਲਕੀਯਾਹ ਦਾ ਪਿਤਾ ਸੀ ਤੇ ਹਿਲਕੀਯਾਹ ਅਜ਼ਰਯਾਹ ਦਾ।
14. ਅਜ਼ਰਯਾਹ ਸਰਾਯਾਹ ਦਾ ਪਿਤਾ ਸੀ ਤੇ ਸਰਾਯਾਹ ਦਾ ਪੁੱਤਰ ਯਹੋਸਾਦਾਕ ਸੀ।
15. ਜਦੋਂ ਯਹੋਵਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਤੋਂ ਦੂਰ ਭੇਜ ਦਿੱਤਾ ਸੀ, ਯਹੋਸਾਦਾਕ ਨੂੰ ਵੀ ਆਪਣਾ ਘਰ ਛੱਡਣਾ ਪਿਆ, ਅਤੇ ਉਨ੍ਹਾਂ ਲੋਕਾਂ ਨੂੰ ਦੂਜੇ ਦੇਸ ਵਿੱਚ ਕੈਦੀ ਬਣਾ ਲਿਆ ਗਿਆ ਸੀ। ਯਹੋਵਾਹ ਨੇ ਨਬੁਕਦਨੱਸਰ ਨੂੰ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਬੰਦੀ ਬਨਾਉਣ ਲਈ ਵਰਤਿਆ।
16. ਲੇਵੀ ਦੇ ਉੱਤਰਾਧਿਕਾਰੀ ਲੇਵੀ ਦੇ ਪੁੱਤਰ ਗੇਰਸ਼ੋਮ, ਕਹਾਬ ਅਤੇ ਮਰਾਰੀ ਸਨ।
17. ਗੇਰਸ਼ੋਮ ਦੇ ਪੁੱਤਰਾਂ ਦਾ ਨਾਂ ਲਿਬਨੀ ਅਤੇ ਸ਼ਿਮਈ ਸੀ।
18. ਕੋਹਾਥ ਦੇ ਪੁੱਤਰ ਅਮਰਾਮ, ਯਿਸਹਾਰ, ਹਬਰੋਨ ਤੇ ਉੱਜ਼ੀਏਲ ਸਨ।
19. ਮਰਾਰੀ ਦੇ ਪੁੱਤਰ ਸਨ ਮਹਲੀ ਅਤੇ ਮੁਸ਼ੀ। ਇਹ ਲੇਵੀ ਦੇ ਪਰਿਵਾਰ-ਸਮੂਹ ਵਿੱਚ ਉਨ੍ਹਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਤਾਬਕ ਸਨ:
20. ਗੇਰਸ਼ੋਮ ਦੇ ਉੱਤਰਾਧਿਕਾਰੀ ਇਸ ਤਰ੍ਹਾਂ ਸੀ: ਲਿਬਨੀ ਗੇਰਸ਼ੋਮ ਦਾ ਪੁੱਤਰ ਸੀ ਅਤੇ ਲਿਬਨੀ ਦਾ ਪੁੱਤਰ ਯਹਥ ਤੇ ਯਹਥ ਦੇ ਪੁੱਤਰ ਦਾ ਨਾਂ ਸੀ ਜ਼ਿੰਮਾਹ।
21. ਜ਼ਿੰਮਾਹ ਦੇ ਪੁੱਤਰ ਦਾ ਨਾਉਂ ਸੀ ਯੋਆਹ ਅਤੇ ਉਸ ਦੇ ਪੁੱਤਰ ਦਾ ਨਾਂ ਸੀ ਇੱਦੋ। ਇੱਦੋ ਦਾ ਪੁੱਤਰ ਜ਼ਰਹ ਤੇ ਜ਼ਰਹ ਦਾ ਪੁੱਤਰ ਯਅਥਰਈ ਸੀ।
22. ਕਹਾਬ ਦੇ ਉੱਤਰਾਧਿਕਾਰੀ ਇਉਂ ਸਨ: ਕਹਾਥ ਦੇ ਪੁੱਤਰ ਦਾ ਨਾਂ ਅੰਮੀਨਾਦਾਬ ਤੇ ਉਸਦਾ ਪੁੱਤਰ ਕੋਰਹ। ਅੱਸੀਰ ਕੋਰਹ ਦਾ ਪੁੱਤਰ ਸੀ।
23. ਅੱਸੀਰ ਦਾ ਪੁੱਤਰ ਅਲਕਾਨਾਹ ਤੇ ਉਸਦਾ ਪੁੱਤਰ ਅਬਯਾਸਾਫ਼ ਤੇ ਉਸਦਾ ਪੁੱਤਰ ਅਸੀਰ ਸੀ।
24. ਅਸੀਰ ਦਾ ਪੁੱਤਰ ਤਹਥ ਸੀ ਤੇ ਉਸਦਾ ਪੁੱਤਰ ਊਰੀਏਲ। ਊਰੀਏਲ ਦੇ ਪੁੱਤਰ ਦਾ ਨਾਂ ਉਜ਼ੀਯਾਹ ਤੇ ਉਸ ਦੇ ਪੁੱਤਰ ਦਾ ਨਾਂ ਸ਼ਾਊਲ ਸੀ।
25. ਅਲਕਾਨਾਹ ਦੇ ਪੁੱਤਰ ਅਮਾਸਈ ਅਤੇ ਅਹੀਮੋਥ ਸਨ।
26. ਸੋਫ਼ਈ ਅਲਕਾਨਾਹ ਦਾ ਪੁੱਤਰ ਸੀ ਤੇ ਨਹਥ ਸੋਫ਼ਈ ਦਾ ਪੁੱਤਰ।
27. ਅਲੀਆਬ ਨਹਥ ਦਾ ਪੁੱਤਰ ਤੇ ਯਹੋਰਾਮ ਅਲੀਆਬ ਦਾ ਪੁੱਤਰ ਸੀ। ਅਲਕਾਨਾਹ ਯਰੋਹਾਮ ਦਾ ਪੁੱਤਰ ਸੀ ਸ਼ਮੂਏਲ ਅਲਕਾਨਾਹ ਦਾ ਪੁੱਤਰ ਸੀ।
28. ਸ਼ਮੂਏਲ ਦਾ ਪਹਿਲੋਠਾ ਪੁੱਤਰ ਯੋਏਲ ਅਤੇ ਅਬੀਯਾਹ ਸੀ।
29. ਮਰਾਰੀ ਦੇ ਪੁੱਤਰ ਇਵੇਂ ਸਨ: ਮਹਲੀ ਮਰਾਰੀ ਦਾ ਪੁੱਤਰ ਤੇ ਮਹਲੀ ਦਾ ਪੁੱਤਰ ਲਿਬਨੀ ਤੇ ਉਸਦਾ ਪੁੱਤਰ ਸ਼ਿਮਈ ਤੇ ਸ਼ਿਮਈ ਦਾ ਪੁੱਤਰ ਉੱਜ਼ਾਹ ਸੀ।
30. ਉੱਜ਼ਾਹ ਦਾ ਪੁੱਤਰ ਸ਼ਿਮਆ ਤੇ ਹੱਗੀਯਾਹ ਸ਼ਿਮਆ ਦਾ ਪੁੱਤਰ ਸੀ ਅਸਾਯਾਹ ਹੱਗੀਯਾਹ ਦਾ ਪੁੱਤਰ।
ਪ੍ਰਭੂ ਦੇ ਘਰ ਵਿੱਚ ਸੰਗੀਤਕਾਰ
31. ਮੰਦਰ ਦੇ ਸੰਗੀਤਕਾਰ ਇਹ ਉਹ ਮਨੁੱਖ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਯਹੋਵਾਹ ਦੇ ਘਰ ਦੇ ਸੰਗੀਤਕਾਰਾਂ ਵਜੋਂ ਥਾਪਿਆ ਜਦੋਂ ਕਿ ਨੇਮ ਦੇ ਸੰਦੂਕ ਨੂੰ ਉਸ ਦੇ ਸੁੱਖ ਅਸਥਾਨ ਉੱਪਰ ਰੱਖਿਆ ਗਿਆ ਸੀ।
32. ਇਨ੍ਹਾਂ ਲੋਕਾਂ ਨੇ ਪਵਿੱਤਰ ਤੰਬੂ ਵਿਖੇ ਭਜਨ ਅਤੇ ਧਾਰਮਿਕ ਗੀਤ ਗਾਏ। ਪਵਿੱਤਰ ਤੰਬੂ ਮੰਡਲੀ ਵਾਲਾ ਤੰਬੂ ਵੀ ਕਹਿਲਾਉਂਦਾ ਹੈ। ਉਨ੍ਹਾਂ ਨੇ ਓੱਥੇ, ਸੁਲੇਮਾਨ ਦੇ ਯਰੂਸ਼ਲਮ ਵਿੱਚ ਯਹੋਵਾਹ ਦਾ ਮੰਦਰ ਉਸਾਰਨ ਤੀਕ ਸੇਵਾ ਕੀਤੀ। ਉਨ੍ਹਾਂ ਨੇ ਪਵਿੱਤਰ ਤੰਬੂ ਵਿੱਚ ਉਨ੍ਹਾਂ ਨੂੰ ਸੇਵਾ ਲਈ ਦਿੱਤੀਆਂ ਗਈਆਂ ਬਿਧੀਆਂ ਅਨੁਸਾਰ ਸੇਵਾ ਕੀਤੀ।
33. ਉਹ ਆਦਮੀ ਅਤੇ ਉਨ੍ਹਾਂ ਦੇ ਪੁੱਤਰ ਜਿਹੜੇ ਸਭਾਵਾਂ ਵਿੱਚ ਧਾਰਮਿਕ ਗੀਤ ਗਾਉਂਦੇ ਸਨ: ਕੋਹਾਥ ਪਰਿਵਾਰ ਵਿੱਚੋਂ ਉੱਤਰਾਧਿਕਾਰੀ: ਹੇਮਾਨ ਗੱਵਯਾ। ਹੇਮਾਨ ਯੋਏਲ ਦਾ ਪੁੱਤਰ ਸੀ, ਅਤੇ ਯੋਏਲ ਸਮੂਏਲ ਦਾ ਪੁੱਤਰ ਸੀ।
34. ਸ਼ਮੂਏਲ ਅਲਕਾਨਾਹ ਦਾ ਪੁੱਤਰ ਸੀ ਤੇ ਅਲਕਾਨਾਹ ਯਰੋਹਾਮ ਦਾ। ਯਰੋਹਾਮ ਅਲੀਏਲ ਦਾ ਪੁੱਤਰ ਸੀ ਤੇ ਅਲੀਏਲ ਤੋਆਹ ਦਾ ਪੁੱਤਰ ਸੀ।
35. ਤੋਆਹ ਸੂਫ਼ ਦਾ ਪੁੱਤਰ ਸੀ ਤੇ ਸੂਫ਼ ਅਲਕਾਨਾਹ ਦਾ ਤੇ ਅਲਕਾਨਾਹ ਮਹਥ ਦਾ ਪੁੱਤਰ ਤੇ ਮਹਥ ਅਮਾਸਈ ਦਾ ਪੁੱਤਰ ਸੀ।
36. ਅਲਕਨਾਹ ਦਾ ਪੁੱਤਰ ਅਮਾਸਈ ਅਤੇ ਅਲਕਾਨਾਹ ਯੋਏਲ ਦਾ ਪੁੱਤਰ ਤੇ ਯੋਏਲ ਅਜ਼ਰਯਾਹ ਦਾ ਪੁੱਤਰ ਸੀ ਤੇ ਅਜ਼ਰਯਾਹ ਸਫ਼ਨਯਾਹ ਦਾ।
37. ਤਹਥ ਦਾ ਪੁੱਤਰ ਸਫ਼ਨਯਾਹ ਤੇ ਤਹਥ ਅੱਸੀਰ ਦਾ ਪੁੱਤਰ ਸੀ ਅਤੇ ਅੱਸੀਰ ਅਬਯਾਸਾਫ਼ ਦਾ ਤੇ ਅਬਯਾਸਾਫ਼ ਕੋਰਹ ਦਾ।
38. ਕੋਰਹ ਯਿਸਹਾਰ ਦਾ ਪੁੱਤਰ ਸੀ ਤੇ ਯਿਸਹਾਰ ਦਾ ਪਿਤਾ ਕਹਾਥ ਤੇ ਕਹਾਥ ਦਾ ਪਿਤਾ ਲੇਵੀ ਤੇ ਲੇਵੀ ਦਾ ਪਿਤਾ ਇਸਰਾਏਲ ਸੀ।
39. ਆਸਾਫ਼ ਹੇਮਾਨ ਦਾ ਸੰਬੰਧੀ ਸੀ। ਉਹ ਹੇਮਾਨ ਦੇ ਸੱਜੇ ਪਾਸੇ ਸੇਵਾ ਕਰਦਾ ਹੁੰਦਾ ਸੀ। ਆਸਾਫ਼ ਬਰਕਯਾਹ ਦਾ ਪੁੱਤਰ ਸੀ ਤੇ ਬਰਕਯਾਹ ਸ਼ਿਮਆ ਦਾ ਪੁੱਤਰ ਸੀ।
40. ਸ਼ਿਮਆ ਮੀਕਾਏਲ ਦਾ ਪੁੱਤਰ ਤੇ ਮੀਕਾਏਲ ਦਾ ਪਿਤਾ ਬਅਸੇਯਾਹ ਤੇ ਬਅਸੇਯਾਹ ਦਾ ਪਿਤਾ ਮਲਕੀਯਾਹ ਸੀ।
41. ਮਲਕੀਯਾਹ ਅਬਨੀ ਦਾ ਪੁੱਤਰ, ਅਬਨੀ ਜ਼ਰਹ ਦਾ ਤੇ ਜ਼ਰਹ ਅਦਾਯਾਹ ਦਾ ਪੁੱਤਰ ਸੀ।
42. ਅਦਾਯਾਹ ਏਥਾਨ ਦਾ ਪੁੱਤਰ, ਏਥਾਨ ਜ਼ਿੰਮਾਹ ਦਾ ਤੇ ਜ਼ਿੰਮਾਹ ਸ਼ਮਈ ਦਾ ਪੁੱਤਰ ਸੀ।
43. ਸ਼ਮਈ ਯਹਥ ਦਾ ਪੁੱਤਰ, ਯਹਥ ਗੇਰਸ਼ੋਮ ਦਾ ਤੇ ਗੇਰਸ਼ੋਮ ਲੇਵੀ ਦਾ ਪੁੱਤਰ ਸੀ।
44. ਮਰਾਰੀ ਦੇ ਉੱਤਰਾਧਿਕਾਰੀ ਹੇਮਾਨ ਅਤੇ ਆਸਾਫ਼ ਦੇ ਸੰਬੰਧੀ ਸਨ ਅਤੇ ਉਹ ਹੇਮਾਨ ਦੇ ਖੱਬੇ ਪਾਸੇ ਗਵੈਯਾਂ ਦੇ ਟੋਲੇ ਵਜੋਂ ਖੜੋਂਦੇ ਸਨ। ਏਥਾਨ ਕੀਸ਼ੀ ਦਾ ਪੁੱਤਰ, ਕੀਸ਼ੀ ਅਬਦੀ ਦਾ ਅਤੇ ਅਬਦੀ ਮੱਲੂਕ ਦਾ ਪੁੱਤਰ ਸੀ।
45. ਮੱਲੂਕ ਹਸ਼ਬਯਾਹ ਦਾ ਪੁੱਤਰ, ਹਸ਼ਬਯਾਹ ਅਮਸਯਾਹ ਤੇ ਉਹ ਹਿਲਕਯਾਹ ਦਾ ਪੁੱਤਰ ਸੀ।
46. ਹਿਲਕਯਾਹ ਅਮਸੀ ਦਾ, ਅਮਸੀ ਬਾਨੀ ਦਾ ਤੇ ਬਾਨੀ ਸ਼ਾਮਰ ਦਾ ਪੁੱਤਰ ਸੀ।
47. ਸ਼ਾਮਰ ਮਹਲੀ ਦਾ, ਮਹਲੀ ਮੂਸ਼ੀ ਦਾ, ਮੂਸ਼ੀ ਮਰਾਰੀ ਦਾ ਤੇ ਮਰਾਰੀ ਲੇਵੀ ਦਾ ਪੁੱਤਰ ਸੀ।
48. ਹੇਮਾਨ ਅਤੇ ਆਸਾਫ਼ ਦੇ ਭਰਾ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸਨ ਤੇ ਉਹ ਲੇਵੀ ਹੀ ਕਹਾਉਂਦੇ ਸਨ ਅਤੇ ਉਹ ਪਰਮੇਸ਼ੁਰ ਦੇ ਭਵਨ ਅਤੇ ਪਵਿੱਤਰ ਤੰਬੂ ਦੀ ਸਾਰੀ ਸੇਵਾ-ਸੰਭਾਲ ਕਰਦੇ ਸਨ। ਪਵਿੱਤਰ ਤੰਬੂ ਹੀ ਪਰਮੇਸ਼ੁਰ ਦਾ ਭਵਨ ਸੀ।
ਹਾਰੂਨ ਦਾ ਪਰਿਵਾਰ
49. ਪਰ ਸਿਰਫ਼ ਹਾਰੂਨ ਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਹੀ ਬਲੀ ਦੀ ਜਗਵੇਦੀ ਉੱਤੇ ਅਤੇ ਧੂਪ ਦੀ ਜਗਵੇਦੀ ਉੱਤੇ ਧੂਪ ਧੁਖਾਉਣ ਦੀ ਆਗਿਆ ਸੀ ਅਤੇ ਉਹ ਅੱਤ ਪਵਿੱਤਰ ਸਥਾਨ ਉੱਤੇ ਸਾਰੇ ਕੰਮ ਕਰਦੇ ਸਨ। ਉਨ੍ਹਾਂ ਨੇ ਇਸਰਾਏਲ ਨੂੰ ਇਸਦੇ ਪਾਪਾਂ ਤੋਂ ਮੁਕਤ ਕਰਾਉਣ ਖਾਤਰ ਪ੍ਰਾਸਚਿਤ ਕਰਨ ਲਈ ਭੇਟਾ ਚੜ੍ਹਾਈਆਂ, ਅਤੇ ਉਨ੍ਹਾਂ ਨੇ ਸਾਰੀਆਂ ਬਿਧੀਆਂ ਅਤੇ ਬਿਵਸਥਾ ਦਾ ਪਾਲਣ ਕੀਤਾ ਜਿਵੇਂ ਕਿ ਮੂਸਾ ਪਰਮੇਸ਼ੁਰ ਦੇ ਸੇਵਕ ਨੇ ਹੁਕਮ ਦਿੱਤਾ ਸੀ।
50. ਹਾਰੂਨ ਦੇ ਉੱਤਰਾਧਿਕਾਰੀ ਹਾਰੂਨ ਦੇ ਪੁੱਤਰ ਇਹ ਸਨ: ਅਲਆਜ਼ਾਰ ਹਾਰੂਨ ਦਾ ਪੁੱਤਰ ਸੀ ਤੇ ਫ਼ੀਨਹਾਸ ਅਲਆਜ਼ਾਰ ਦਾ। ਅਬੀਸ਼ੂਆ ਫ਼ੀਨਹਾਸ ਦਾ ਪੁੱਤਰ ਸੀ।
51. ਬੁੱਕੀ ਅਬੀਸ਼ੂਆ ਦਾ ਪੁੱਤਰ, ਊੱਜੀ ਬੁੱਕੀ ਦਾ, ਜ਼ਰਹਯਾਹ ਊੱਜੀ ਦਾ ਪੁੱਤਰ ਸੀ।
52. ਮਰਾਯੋਥ ਜ਼ਰਹਯਾਹ ਦਾ ਪੁੱਤਰ ਸੀ ਤੇ ਮਰਾਯੋਥ ਦਾ ਪੁੱਤਰ ਅਮਰਯਾਹ ਤੇ ਅਮਰਯਾਹ ਦਾ ਪੁੱਤਰ ਅਹੀਟੂਬ ਸੀ।
53. ਸਾਦੋਕ ਅਹੀਟੂਬ ਦਾ ਪੁੱਤਰ ਤੇ ਅਹੀਮਅਸ ਸਾਦੋਕ ਦਾ ਪੁੱਤਰ ਸੀ।
ਲੇਵੀਆਂ ਦੇ ਨਿਵਾਸ ਸਥਾਨ
54. ਲੇਵੀਆਂ ਦੇ ਘਰਾਣਿਆਂ ਲਈ ਘਰ ਹਾਰੂਨ ਦੇ ਉੱਤਰਾਧਿਕਾਰੀ ਉਨ੍ਹਾਂ ਨੂੰ ਦਿੱਤੀ ਗਈ ਜ਼ਮੀਨ ਵਿੱਚਲੇ ਡੇਰਿਆਂ ਵਿੱਚ ਹੀ ਰਹੇ। ਕੋਹਾਥ ਪਰਿਵਾਰਾਂ ਨੂੰ ਉਸ ਧਰਤੀ ਦਾ ਪਹਿਲਾ ਹਿੱਸਾ ਮਿਲਿਆ ਜੋ ਲੇਵੀਆਂ ਨੂੰ ਦਿੱਤੀ ਗਈ ਸੀ।
55. ਇਉਂ ਉਨ੍ਹਾਂ ਨੂੰ ਯਹੂਦਾਹ ਦੇ ਦੇਸ ਵਿੱਚ ਹਬਰੋਨ ਤੇ ਉਸ ਦੇ ਆਲੇ-ਦੁਆਲੇ ਦੇ ਸ਼ਹਿਰਾਂ ਤੇ ਚਰਾਂਦਾ ਵਾਲੀਆਂ ਜਗ੍ਹਾ ਦਿੱਤੀਆਂ।
56. ਪਰ ਸ਼ਹਿਰ ਤੋਂ ਦੂਰ ਵਾਲੇ ਖੇਤ ਅਤੇ ਹਬਰੋਨ ਦੇ ਨੇੜਲੇ ਪਿੰਡ ਤੇ ਪੈਲੀਆਂ ਉਨ੍ਹਾਂ ਨੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਦਿੱਤੇ।
57. ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਹਬਰੋਨ, ਸੁਰੱਖਿਆ ਦਾ ਸ਼ਹਿਰ ਅਤੇ ਇਹ ਹੋਰ ਸ਼ਹਿਰ ਵੀ ਮਿਲੇ: ਲਿਬਨਾਹ, ਯੱਤਿਰ, ਅਸਤਮੋਆ।
58. ਹੀਲੇਨ ਅਤੇ ਦੇਬੀਰ ਅਤੇ ਉਨ੍ਹਾਂ ਦੁਆਲੇ ਦੇ ਖੇਤ।
59. ਇਵੇਂ ਹੀ ਆਸ਼ਾਨ ਉਸ ਦੀਆਂ ਸ਼ਾਮਲਾਤਾਂ ਸਮੇਤ, ਤੇ ਬੈਤਸ਼ਮਸ਼ ਵੀ ਉਸ ਦੀਆਂ ਸ਼ਾਮਲਾਤਾਂ ਸਣੇ ਉਨ੍ਹਾਂ ਨੂੰ ਮਿਲੇ।
60. ਬਿਨਯਾਮੀਨ ਦੇ ਪਰਿਵਾਰ-ਸਮੂਹ ਤੋਂ ਉਨ੍ਹਾਂ ਨੂੰ ਗਿਬਿਓਨ, ਗਬਾ, ਅੱਲਮਥ ਅਤੇ ਅਨਾਥੋਥ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਮਿਲੇ। ਕਹਾਥੀ ਪਰਿਵਾਰਾਂ ਨੂੰ ਕੁੱਲ 13 ਸ਼ਹਿਰ ਮਿਲੇ।
61. ਕਹਾਥ ਦੇ ਬਾਕੀ ਉੱਤਰਾਧਿਕਾਰੀਆਂ ਚੋ ਬਾਕੀ ਰਹਿ ਗਏ ਸਨ ਉਨ੍ਹਾਂ ਨੂੰ ਉਸ ਅੱਧੇ ਗੋਤ ਤੋਂ ਭਾਵ ਮਨੱਸ਼ਹ ਦੇ ਅੱਧੇ ਗੋਤ ਤੋਂ ਗੁਣਾ ਪਾ ਕੇ ਦਸ ਸਹਿਰ ਮਿਲੇ।
62. ਗੇਰਸ਼ੋਮ ਦੇ ਉੱਤਰਾਧਿਕਾਰੀਆਂ ਦੇ ਪਰਿਵਾਰ-ਸਮੂਹਾਂ ਨੂੰ 13 ਸ਼ਹਿਰ ਮਿਲੇ। ਉਨ੍ਹਾਂ ਨੂੰ ਯਿੱਸਾਕਾਰ, ਆਸ਼ੇਰ, ਨਫ਼ਤਾਲੀ ਅਤੇ ਮਨੱਸ਼ਹ ਦੇ ਗੋਤ ਵਿੱਚੋਂ ਬਾਸ਼ਾਨ ਵਿੱਚ ਇਉਂ ਤੇਰਾਂ ਸ਼ਹਿਰ ਪ੍ਰਾਪਤ ਹੋਏ।
63. ਮਰਾਰੀ ਦੇ ਉੱਤਰਾਧਿਕਾਰੀਆਂ ਨੂੰ ਰਊਬੇਨ, ਗਾਦ ਤੇ ਜ਼ਬੁਲੂਨ ਪਰਿਵਾਰ-ਸਮੂਹਾਂ ਤੋਂ ਗੁਣੇ ਪਾਕੇ 12 ਸ਼ਹਿਰ ਮਿਲੇ।
64. ਅਤੇ ਇਸਰਾਏਲੀਆਂ ਨੇ ਇਹ ਸ਼ਹਿਰ ਅਤੇ ਖੇਤ ਲੇਵੀਆਂ ਨੂੰ ਦੇ ਦਿੱਤੇ।
65. ਉਨ੍ਹਾਂ ਨੇ ਇਹ ਸ਼ਹਿਰ, ਯਹੂਦਾਹ, ਸ਼ਿਮਓਨ ਅਤੇ ਬਿਨਯਾਮੀਨ ਨੇ ਪਰਿਵਾਰ-ਸਮੂਹਾਂ ਤੋਂ ਦਿੱਤੇ। ਉਨ੍ਹਾਂ ਨੇ ਗੁਣੇ ਪਾਕੇ ਫ਼ੈਸਲਾ ਕੀਤਾ ਕਿ ਹਰ ਲੇਵੀ ਪਰਿਵਾਰ ਨੂੰ ਕਿਹੜਾ ਸ਼ਹਿਰ ਮਿਲੇ।
66. ਅਫ਼ਰਾਈਮ ਦੇ ਪਰਿਵਾਰ-ਸਮੂਹਾਂ ਨੇ ਕੁਝ ਕਹਾਥੀਆਂ ਦੇ ਘਰਾਣਿਆਂ ਨੂੰ ਕੁਝ ਸ਼ਹਿਰ ਦਿੱਤੇ।
67. ਉਨ੍ਹਾਂ ਨੂੰ ਸ਼ਕਮ, ਸੁਰੱਖਿਆ ਦਾ ਸ਼ਹਿਰ ਅਤੇ ਗਜ਼ਰ ਦੇ ਸ਼ਹਿਰ ਵੀ ਦਿੱਤੇ ਗਏ।
68. ਯਾਕਮਆਮ ਅਤੇ ਉਸ ਦੀਆਂ ਸ਼ਾਮਲਾਤਾਂ, ਬੈਤ-ਹੋਰੋਨ ਉਸ ਦੀਆਂ ਸ਼ਾਮਲਾਤਾਂ,
69. ਅਯਾਲੋਨ, ਗਥ-ਰਿੰਮੋਨ ਅਤੇ ਉਨ੍ਹਾਂ ਦੀਆਂ ਸ਼ਾਮਲਾਤਾਂ,
70. ਉਨ੍ਹਾਂ ਨੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਤੋਂ ਅਨੇਰ ਅਤੇ ਬਿਲਆਮ ਦੇ ਨਗਰ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਕੋਹਾਥ ਪਰਿਵਾਰਾਂ ਨੂੰ ਦਿੱਤੇ।
71. ਬਾਕੀ ਦੇ ਲੇਵੀਆਂ ਦੀ ਅੰਸ ਲਈ ਘਰ ਗੇਰਸ਼ੋਨੀਆਂ ਨੂੰ ਬਾਸ਼ਾਨ ਇਲਾਕੇ ਵਿੱਚ ਗੋਲਾਨ ਦੇ ਨਗਰ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ ਤੋਂ ਅਸ਼ਤਾਰੋਥ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਮਿਲੇ।
72. ਇਨ੍ਹਾਂ ਨਗਰਾਂ ਤੋਂ ਇਲਾਵਾ, ਗੇਰਸ਼ੋਨੀਆਂ ਨੂੰ ਯਿੱਸਾਕਾਰ ਦੇ ਪਰਿਵਾਰ-ਸਮੂਹ ਤੋਂ ਕਦਸ਼, ਦਾਬਰਥ, ਰਮੋਥ ਅਤੇ ਆਨੇਮ ਨਗਰ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਮਿਲੇ।
74. ਗੇਰਸ਼ੋਨ ਦੇ ਪਰਿਵਾਰ-ਸਮੂਹਾਂ ਨੂੰ ਆਸ਼ੇਰ ਘਰਾਣੇ ਚੋ ਮਾਸ਼ਾਲ, ਅਬਦੋਨ, ਹੂਕੋਕ ਅਤੇ ਰਹੋਬ ਨਗਰ ਅਤੇ ਇਨ੍ਹਾਂ ਨਗਰਾਂ ਦੇ ਆਸ-ਪਾਸ ਦੇ ਇਲਾਕਿਆਂ ਦੀਆਂ ਪੈਲੀਆਂ ਵੀ ਮਿਲੀਆਂ।
76. ਗੇਰਸ਼ੋਮ ਦੇ ਘਰਾਣੇ ਨੂੰ ਨਫ਼ਤਾਲੀ ਗੋਤ ਤੋਂ, ਕਦਸ਼, ਗਲੀਲ ਅਤੇ ਹੰਮੋਨ ਨਗਰ ਅਤੇ ਇਨ੍ਹਾਂ ਨਗਰਾਂ ਦੀਆਂ ਸ਼ਾਮਲਾਤਾਂ ਵੀ ਪ੍ਰਾਪਤ ਹੋਈਆਂ।
77. ਬਾਕੀ ਦੇ ਲੇਵੀ ਲੋਕ ਮਰਾਰੀ ਗੋਤ ਤੋਂ ਸਨ ਤੇ ਉਨ੍ਹਾਂ ਲਈ ਜ਼ਬੁਲੂਨ ਦੇ ਗੋਤ ਤੋਂ ਰਿੰਮੋਨ ਅਤੇ ਤਾਬੋਰ ਨਗਰ ਅਤੇ ਉਸ ਦੀਆਂ ਸ਼ਾਮਲਾਤਾਂ ਉਨ੍ਹਾਂ ਨੂੰ ਮਿਲੀਆਂ।
78. ਮਰਾਰੀਆਂ ਨੂੰ ਰਊਬੇਨ ਪਰਿਵਾਰ-ਸਮੂਹ ਤੋਂ ਮਾਰੂਥਲ ਵਿੱਚ ਬਸਰ, ਯਹਸਾਹ, ਕਦੇਮੋਥ, ਅਤੇ ਮਫੇਅਥ ਨਗਰ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਮਿਲੇ। ਰਊਬੇਨ ਦਾ ਪਰਿਵਾਰ-ਸਮੂਹ ਯਰੀਹੋ ਸ਼ਹਿਰ ਦੇ ਪੂਰਬ ਵੱਲ, ਯਰਦਨ ਨਦੀ ਦੇ ਪੂਰਬੀ ਪਾਸੇ ਤੇ ਰਹਿੰਦਾ ਸੀ।
80. ਮਰਾਰੀ ਘਰਾਣੇ ਨੂੰ ਗਾਦ ਦੇ ਗੋਤ ਤੋਂ ਰਾਮੋਥ ਗਿਲਆਦ ਵਿੱਚ ਉਸ ਦੀਆਂ ਸ਼ਾਮਲਾਤਾਂ ਸਮੇਤ ਮਹਨਯਿਮ ਅਤੇ ਹਸ਼ਬੋਨ ਨਗਰ ਅਤੇ ਯਾਜ਼ੇਰ ਉਨ੍ਹਾਂ ਦੀਆਂ ਆਸ-ਪਾਸ ਦੀਆਂ ਪੈਲੀਆਂ ਸਮੇਤ ਪ੍ਰਾਪਤ ਹੋਏ।